ਆਪਣੇ AirPods ਨੂੰ ਕਿਵੇਂ ਸਾਫ਼ ਕਰੀਏ

ਨਿਰੰਤਰ ਸਫ਼ਾਈ ਤੁਹਾਡੇ AirPods ਦੀ ਸਾਂਭ-ਸੰਭਾਲ ਵਿੱਚ ਮਦਦ ਕਰ ਸਕਦੀ ਹੈ।

ਆਪਣੇ AirPods ਦੀ ਪਛਾਣ ਕਰੋ ਜਾਂ ਆਪਣੇ AirPods Pro ਜਾਂ AirPods Max ਨੂੰ ਸਾਫ਼ ਕਰਨ ਦੇ ਤਰੀਕੇ ਬਾਰੇ ਜਾਣੋ।

ਆਪਣੇ AirPods ਦੀਆਂ ਜਾਲੀਆਂ ਨੂੰ ਸਾਫ਼ ਕਰੋ

ਆਪਣੇ AirPods 3 ਅਤੇ AirPods 4 ਦੀਆਂ ਜਾਲੀਆਂ ਨੂੰ ਸਾਫ਼ ਰੱਖਣ ਲਈ, ਤੁਹਾਨੂੰ Belkin AirPods Cleaning Kit ਦੀ ਲੋੜ ਪਵੇਗੀ ਜਾਂ:

  • ਮਾਈਸਲਰ ਪਾਣੀ ਜਿਸ ਵਿੱਚ PEG-6 ਕੈਪ੍ਰਿਲਿਕ/ਕੈਪ੍ਰਿਕ ਗਲਾਈਸਰਾਈਡ ਸ਼ਾਮਲ ਹੋਣ, ਜਿਵੇਂ ਕਿ ਬਾਇਓਡਰਮਾ ਜਾਂ ਨਿਊਟ੍ਰੋਜੀਨਾ ਤੋਂ

  • ਡਿਸਟਿਲਡ ਪਾਣੀ

  • ਨਰਮ ਦੰਦਿਆਂ ਵਾਲਾ ਬੱਚਿਆਂ ਦਾ ਦੰਦਾਂ ਦਾ ਬੁਰਸ਼

  • ਦੋ ਛੋਟੇ ਕੱਪ

  • ਕਾਗਜ਼ ਦਾ ਤੌਲੀਆ

ਆਪਣੇ AirPods 4 ਦੀਆਂ ਜਾਲੀਆਂ ਨੂੰ ਸਾਫ਼ ਕਰੋ

ਤੁਸੀਂ ਆਪਣੇ AirPods 4 ਦੀਆਂ ਗੋਲ ਜਾਲੀਆਂ ਨੂੰ ਸਾਫ਼ ਕਰ ਸਕਦੇ ਹੋ। ਹੋਰ ਕਿਸੇ ਵੀ ਥਾਂ ਦੀ ਸਫ਼ਾਈ ਨਾ ਕਰੋ।

AirPods 4 ਦੀਆਂ ਜਾਲੀਆਂ।
  1. ਇੱਕ ਕੱਪ ਵਿੱਚ ਥੋੜ੍ਹਾ ਜਿਹਾ ਮਾਈਸਲਰ ਪਾਣੀ ਪਾਓ।

  2. ਦੰਦਾਂ ਵਾਲੇ ਬੁਰਸ਼ ਨੂੰ ਮਾਈਸਲਰ ਪਾਣੀ ਦੇ ਕੱਪ ਵਿੱਚ ਉਦੋਂ ਤੱਕ ਡੁਬਾ ਕੇ ਰੱਖੋ ਜਦੋਂ ਤੱਕ ਦੰਦੇ ਪੂਰੀ ਤਰ੍ਹਾਂ ਭਿੱਜ ਨਾ ਜਾਣ।

  3. ਆਪਣੇ AirPod ਨੂੰ ਇਸ ਤਰ੍ਹਾਂ ਫੜੋ ਕਿ ਜਾਲੀ ਦਾ ਮੂੰਹ ਉੱਪਰ ਵੱਲ ਹੋਵੇ।

  4. ਜਾਲੀ 'ਤੇ ਲਗਭਗ 15 ਸਕਿੰਟਾਂ ਲਈ ਗੋਲ-ਗੋਲ ਬੁਰਸ਼ ਮਾਰੋ।

  5. ਆਪਣੇ AirPod ਨੂੰ ਉਲਟਾ ਕਰ ਕੇ  ਕਾਗਜ਼ ਦੇ ਤੌਲੀਏ 'ਨਾਲ ਪੁੰਝੋ। ਪੱਕਾ ਕਰੋ ਕਿ ਕਾਗਜ਼ ਵਾਲੇ ਤੌਲੀਏ ਨਾਲ ਜਾਲੀ ਸਾਫ਼ ਹੋ ਰਹੀ ਹੈ

  6. ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ, ਉਸ 'ਤੇ 2-5 ਪੜਾਵਾਂ ਨੂੰ ਦੋ ਹੋਰ ਵਾਰ ਦੁਹਰਾਓ (ਕੁੱਲ ਤਿੰਨ ਵਾਰ)।

  7. ਮਾਈਸਲਰ ਪਾਣੀ ਨੂੰ ਹਟਾਉਣ ਲਈ, ਬੁਰਸ਼ ਨੂੰ ਡਿਸਟਿਲਡ ਪਾਣੀ ਨਾਲ ਧੋਵੋ, ਫਿਰ ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕੀਤਾ ਹੈ ਉਸ 'ਤੇ ਡਿਸਟਿਲਡ ਪਾਣੀ ਨਾਲ 1-5 ਵਾਲੇ ਪੜਾਵਾਂ ਨੂੰ ਦੁਹਰਾਓ।

  8. ਚਾਰਜਿੰਗ ਡੱਬੀ ਵਿੱਚ ਰੱਖਣ ਤੋਂ ਪਹਿਲਾਂ ਜਾਂ ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ — ਘੱਟੋ-ਘੱਟ ਦੋ ਘੰਟਿਆਂ ਲਈ — ਆਪਣੇ AirPods ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਆਪਣੇ AirPods 3 ਦੀਆਂ ਜਾਲੀਆਂ ਨੂੰ ਸਾਫ਼ ਕਰੋ

ਤੁਸੀਂ ਆਪਣੇ AirPods 3 ਦੀਆਂ ਗੋਲ ਜਾਲੀਆਂ ਨੂੰ ਸਾਫ਼ ਕਰ ਸਕਦੇ ਹੋ। ਹੋਰ ਕਿਸੇ ਵੀ ਥਾਂ ਦੀ ਸਫ਼ਾਈ ਨਾ ਕਰੋ।

ਤੁਸੀਂ ਆਪਣੇ AirPods 3 ਦੀ ਜਾਲੀ, ਕੰਟਰੋਲ ਲੀਕ ਦੀ ਜਾਲੀ ਅਤੇ ਸਿਖਰਲੇ ਮਾਈਕ ਨੂੰ ਸਾਫ਼ ਕਰ ਸਕਦੇ ਹੋ।
  1. ਇੱਕ ਕੱਪ ਵਿੱਚ ਥੋੜ੍ਹਾ ਜਿਹਾ ਮਾਈਸਲਰ ਪਾਣੀ ਪਾਓ।

  2. ਦੰਦਾਂ ਵਾਲੇ ਬੁਰਸ਼ ਨੂੰ ਮਾਈਸਲਰ ਪਾਣੀ ਦੇ ਕੱਪ ਵਿੱਚ ਉਦੋਂ ਤੱਕ ਡੁਬਾ ਕੇ ਰੱਖੋ ਜਦੋਂ ਤੱਕ ਦੰਦੇ ਪੂਰੀ ਤਰ੍ਹਾਂ ਭਿੱਜ ਨਾ ਜਾਣ।

  3. ਆਪਣੇ AirPod ਨੂੰ ਇਸ ਤਰ੍ਹਾਂ ਫੜੋ ਕਿ ਜਾਲੀ ਦਾ ਮੂੰਹ ਉੱਪਰ ਵੱਲ ਹੋਵੇ।

  4. ਜਾਲੀ 'ਤੇ ਲਗਭਗ 15 ਸਕਿੰਟਾਂ ਲਈ ਗੋਲ-ਗੋਲ ਬੁਰਸ਼ ਮਾਰੋ।

  5. ਆਪਣੇ AirPod ਨੂੰ ਉਲਟਾ ਕਰ ਕੇ ਕਾਗਜ਼ ਦੇ ਤੌਲੀਏ 'ਨਾਲ ਪੁੰਝੋ। ਪੱਕਾ ਕਰੋ ਕਿ ਕਾਗਜ਼ ਵਾਲੇ ਤੌਲੀਏ ਨਾਲ ਜਾਲੀ ਸਾਫ਼ ਹੋ ਰਹੀ ਹੈ

  6. ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ, ਉਸ 'ਤੇ 2-5 ਪੜਾਵਾਂ ਨੂੰ ਦੋ ਹੋਰ ਵਾਰ ਦੁਹਰਾਓ (ਕੁੱਲ ਤਿੰਨ ਵਾਰ)।

  7. ਮਾਈਸਲਰ ਪਾਣੀ ਨੂੰ ਹਟਾਉਣ ਲਈ, ਬੁਰਸ਼ ਨੂੰ ਡਿਸਟਿਲਡ ਪਾਣੀ ਨਾਲ ਧੋਵੋ, ਫਿਰ ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕੀਤਾ ਹੈ ਉਸ 'ਤੇ ਡਿਸਟਿਲਡ ਪਾਣੀ ਨਾਲ 1-5 ਵਾਲੇ ਪੜਾਵਾਂ ਨੂੰ ਦੁਹਰਾਓ।

  8. ਚਾਰਜਿੰਗ ਡੱਬੀ ਵਿੱਚ ਰੱਖਣ ਤੋਂ ਪਹਿਲਾਂ ਜਾਂ ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ — ਘੱਟੋ-ਘੱਟ ਦੋ ਘੰਟਿਆਂ ਲਈ — ਆਪਣੇ AirPods ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਆਪਣੇ AirPods ਦੇ ਬਾਹਰੀ ਹਿੱਸੇ ਨੂੰ ਸਾਫ਼ ਕਰੋ

ਜੇ ਤੁਹਾਡੇ AirPods ਕਿਸੇ ਵੀ ਅਜਿਹੀ ਚੀਜ਼ ਦੇ ਸੰਪਰਕ ਵਿੱਚ ਆਉਂਦੇ ਹਨ ਜਿਸ ਕਰ ਕੇ ਧੱਬੇ ਲੱਗ ਸਕਦੇ ਹਨ ਜਾਂ ਹੋਰ ਨੁਕਸਾਨ ਹੋ ਸਕਦਾ ਹੈ — ਉਦਾਹਰਨ ਲਈ, ਸਾਬਣ, ਸ਼ੈਂਪੂ, ਕੰਡੀਸ਼ਨਰ, ਲੋਸ਼ਨ, ਇਤਰ, ਘੋਲਕ, ਡਿਟਰਜੈਂਟ, ਐਸਿਡ ਜਾਂ ਤੇਜ਼ਾਬੀ ਭੋਜਨ, ਕੀੜੇ-ਮਕੌੜਿਆਂ ਨੂੰ ਭਜਾਉਣ ਵਾਲੀ ਦਵਾਈ, ਸਨਸਕ੍ਰੀਨ, ਤੇਲ, ਜਾਂ ਡਾਈ, ਤਾਂ:

  1. ਉਨ੍ਹਾਂ ਨੂੰ ਤਾਜ਼ੇ ਪਾਣੀ ਨਾਲ ਗਿੱਲੇ ਕੀਤੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰੋ ਅਤੇ ਉਨ੍ਹਾਂ ਨੂੰ ਮੁਲਾਇਮ, ਸੁੱਕੇ ਅਤੇ ਬਿਨਾਂ ਬੁਰ ਵਾਲੇ ਕੱਪੜੇ ਨਾਲ ਸੁਕਾ ਲਓ।

  2. ਚਾਰਜਿੰਗ ਡੱਬੀ ਵਿੱਚ ਰੱਖਣ ਤੋਂ ਪਹਿਲਾਂ ਜਾਂ ਉਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ — ਘੱਟੋ-ਘੱਟ ਦੋ ਘੰਟਿਆਂ ਲਈ — ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਆਪਣੇ AirPods ਨੂੰ ਪਾਣੀ ਵਿੱਚ ਨਾ ਚਲਾਓ ਅਤੇ ਆਪਣੇ AirPods ਨੂੰ ਸਾਫ਼ ਕਰਨ ਲਈ ਕੋਈ ਤਿੱਖੀ ਜਾਂ ਖਰਵੀ ਚੀਜ਼ ਨਾ ਵਰਤੋ।

ਆਪਣੇ AirPods ਦੀ ਚਾਰਜਿੰਗ ਡੱਬੀ ਨੂੰ ਸਾਫ਼ ਕਰੋ

  1. ਸਾਫ਼, ਸੁੱਕੇ, ਨਰਮ ਦੰਦਿਆਂ ਵਾਲੇ ਬੁਰਸ਼ ਨਾਲ ਚਾਰਜਿੰਗ ਪੋਰਟ ਤੋਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਹਟਾਓ। ਧਾਤ ਦੇ ਨਾਲ ਹੋਣ ਵਾਲੇ ਸੰਪਰਕਾਂ ਵਾਲੇ ਨੁਕਸਾਨਾਂ ਤੋਂ ਬਚਣ ਲਈ, ਚਾਰਜਿੰਗ ਪੋਰਟਾਂ ਵਿੱਚ ਕੁਝ ਵੀ ਨਾ ਪਾਓ।

  2. ਚਾਰਜਿੰਗ ਡੱਬੀ ਨੂੰ ਨਰਮ, ਸੁੱਕੇ, ਬੁਰ ਰਹਿਤ ਕੱਪੜੇ ਨਾਲ ਸਾਫ਼ ਕਰੋ। ਜੇ ਜ਼ਰੂਰੀ ਹੋਵੇ, ਤਾਂ ਤੁਸੀਂ ਆਈਸੋਪ੍ਰੋਪਾਈਲ ਅਲਕੋਹਲ ਨਾਲ ਕੱਪੜੇ ਨੂੰ ਥੋੜ੍ਹਾ ਜਿਹਾ ਗਿੱਲਾ ਵੀ ਕਰ ਸਕਦੇ ਹੋ।

  3. ਚਾਰਜਿੰਗ ਡੱਬੀ ਨੂੰ ਸੁੱਕਣ ਦਿਓ।

ਚਾਰਜਿੰਗ ਪੋਰਟਾਂ ਵਿੱਚ ਕੋਈ ਤਰਲ ਪਦਾਰਥ ਨਾ ਪਾਓ ਅਤੇ ਚਾਰਜਿੰਗ ਡੱਬੀਆਂ ਨੂੰ ਸਾਫ਼ ਕਰਨ ਲਈ ਖਰਵੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।

ਚਮੜੀ ਦੀ ਜਲਣ ਦਾ ਧਿਆਨ ਰੱਖੋ

  • AirPods 3 ਜਾਂ AirPods 4 ਨਾਲ ਕਸਰਤ ਕਰਨ ਤੋਂ ਬਾਅਦ ਜਾਂ ਜਦੋਂ ਤੁਹਾਡਾ ਡੀਵਾਈਸ ਪਸੀਨੇ, ਸਾਬਣ, ਸ਼ੈਂਪੂ, ਮੇਕਅੱਪ, ਸਨਸਕ੍ਰੀਨ ਅਤੇ ਲੋਸ਼ਨ ਵਰਗੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦਾ ਹੈ, ਜਿਸ ਨਾਲ ਚਮੜੀ ਵਿੱਚ ਜਲਣ ਹੋ ਸਕਦੀ ਹੈ, ਤਾਂ ਆਪਣੇ ਡੀਵਾਈਸ ਨੂੰ ਸਾਫ਼ ਕਰ ਕੇ ਸੁਕਾ ਲਓ। ਆਪਣੇ AirPods ਦੇ—ਨਾਲ-ਨਾਲ ਆਪਣੀ ਚਮੜੀ ਨੂੰ—ਸਾਫ਼ ਅਤੇ ਸੁੱਕਾ ਰੱਖਣ ਨਾਲ ਤੁਹਾਨੂੰ ਵੱਧ ਤੋਂ ਵੱਧ ਆਰਾਮ ਮਿਲੇਗਾ ਅਤੇ ਤੁਹਾਡੇ ਡੀਵਾਈਸ ਨੂੰ ਲੰਬੇ ਸਮੇਂ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ।

  • ਜੇ ਤੁਹਾਨੂੰ ਖਾਸ ਪਦਾਰਥਾਂ ਤੋਂ ਅਲਰਜੀਆਂ ਹਨ ਜਾਂ ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤ ਹੈ, ਤਾਂ AirPods ਵਿੱਚ ਵਰਤੇ ਜਾਣ ਵਾਲੇ ਪਦਾਰਥਾਂ ਦੀ ਜਾਣਕਾਰੀ ਦੇਖੋ

  • AirPods ਦੇ ਪਸੀਨੇ ਅਤੇ ਪਾਣੀ ਨੂੰ ਰੋਕਣ ਦੀ ਸਮਰੱਥਾ ਬਾਰੇ ਹੋਰ ਜਾਣੋ।

ਹੋਰ ਮਦਦ ਪ੍ਰਾਪਤ ਕਰੋ

  • ਜੇ ਸਾਫ਼-ਸਫ਼ਾਈ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਤਾਂ ਆਪਣੇ AirPods ਦੀ ਸਰਵਿਸ ਕਰਵਾਓ

  • ਜੇ ਤੁਹਾਡੇ AirPods ਖਰਾਬ ਹੋ ਗਏ ਹਨ, ਤਾਂ ਤੁਸੀਂ ਆਰਡਰ ਦੇ ਸਕਦੇ ਹੋ। ਜੇ ਤੁਹਾਡੀ ਸਮੱਸਿਆ ਨੂੰ Apple ਦੀ ਸੀਮਤ ਵਾਰੰਟੀ, AppleCare+ ਜਾਂ ਗਾਹਕ ਲਈ ਕਨੂੰਨ ਦੇ ਅਧੀਨ ਕਵਰ ਨਹੀਂ ਕੀਤਾ ਜਾਂਦਾ, ਤਾਂ ਤੁਸੀਂ ਵਾਰੰਟੀ ਤੋਂ ਬਾਹਰ ਵਾਲੀ ਫ਼ੀਸ ਨਾਲ ਆਪਣੇ AirPods ਨੂੰ ਬਦਲਾ ਸਕਦੇ ਹੋ।

ਪ੍ਰਕਾਸ਼ਿਤ ਮਿਤੀ: